ਜਲੰਧਰ — ਸਰੀਰ 'ਚ ਕਿਤੇ ਨਾ ਕਿਤੇ ਦਰਦ ਹੋਣਾ ਆਮ ਗੱਲ ਹੈ ਅਤੇ ਹਰ ਕਿਸੇ ਇਨਸਾਨ ਨੂੰ ਕਦੇ ਨਾ ਕਦੇ ਕਿਸੇ ਨਾ ਕਿਸੇ ਤਰ੍ਹਾਂ ਦੇ ਦਰਦ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਦਾ ਅਸਰ ਕੁਝ ਦੇਰ ਹੀ ਰਹਿੰਦਾ ਹੈ ਅਤੇ ਇਹ ਦਵਾਈਆਂ ਕਿਤੇ ਨਾ ਕਿਤੇ ਨੁਕਸਾਨ ਵੀ ਕਰਦੀਆਂ ਹਨ। ਹੋ ਸਕੇ ਤਾਂ ਕੁਝ ਆਹਾਰ ਆਪਣੇ ਭੋਜਨ 'ਚ ਸ਼ਾਮਿਲ ਕਰਕੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
1. ਅਦਰਕ — ਇਸ 'ਚ ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਸਮੇਤ ਹੋਰ ਵੀ ਕਈ ਗੁਣ ਹੁੰਦੇ ਹਨ ਜਿਸ ਕਰਕੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
2. ਦਾਲਚੀਨੀ — ਇਸ 'ਚ ਕੈਲਸ਼ੀਅਮ, ਆਇਰਨ ਅਤੇ ਫਾਇਬਰ ਵਰਗੇ ਗੁਣ ਹੁੰਦੇ ਹਨ। ਇਸ ਨੂੰ ਵੀ ਆਪਣੇ ਭੋਜਨ 'ਚ ਸ਼ਾਮਿਲ ਕਰੋ। ਇਹ ਇਕ ਬਹੁਤ ਵਧੀਆ ਐਂਟੀਆਕਸੀਡੈਂਟ ਹੈ।
3. ਪਿਆਜ਼ — ਪਿਆਜ਼ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਸਲਫਰ ਮੌਜੂਦ ਹੋਣ ਕਾਰਣ ਸੋਜ ਅਤੇ ਦਰਦ ਤੋਂ ਰਾਹਤ ਮਿਲਦੀ ਹੈ।
4. ਹਲਦੀ — ਇਹ ਦਰਦ ਲਈ ਉੱਤਮ ਦਵਾਈ ਹੈ। ਕਿਸੇ ਵੀ ਤਰ੍ਹਾਂ ਦੇ ਦਰਦ ਤੋਂ ਅਰਾਮ ਲਈ ਦੁੱਧ ਅਤੇ ਹਲਦੀ ਮਿਲਾ ਕੇ ਪੀਣ ਨਾਲ ਅਰਾਮ ਮਿਲਦਾ ਹੈ।
5. ਚੇਰੀ — ਚੇਰੀ ਖਾਣ ਨਾਲ ਗਠਿਆ ਅਤੇ ਸਰੀਰ ਦੇ ਕਿਸੇ ਵੀ ਤਰ੍ਹਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਆਪਣੇ ਖਾਣੇ 'ਚ ਫਲ ਅਤੇ ਹਰੀਆਂ ਸਬਜ਼ੀਆਂ ਸ਼ਾਮਿਲ ਕਰੋ।
6. ਅਖਰੋਟ — ਅਖਰੋਟ ਨੂੰ ਰਾਤੀ ਪਾਣੀ 'ਚ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਦੁੱਧ ਦੇ ਨਾਲ ਖਾ ਲਓ ਬਹੁਤ ਵੀ ਫਾਈਦੇਮੰਦ ਹੁੰਦਾ ਹੈ।
ਬੱਚੇ ਖਾਣ 'ਚ ਨਖ਼ਰਾ ਕਰਨ ਜਾਂ ਭੁੱਖ ਨਾ ਲੱਗੇ, ਤਾਂ ਕਰੋ ਇਹ ਉਪਾਅ
NEXT STORY